PAE (ਪੀਏਈ) ਹਮੇਸ਼ਾ ਤੋਂ ਹੀ ਸਹੀ ਕੰਮ ਕਰਨ ਲਈ ਵਚਨਬੱਧ ਹੈ। ਇਸ ਲਈ ਸਾਡਾ ਇੱਕ ਨੈਤਿਕਤਾ ਅਤੇ ਪਾਲਣਾ ਦਾ ਪ੍ਰੋਗਰਾਮ ਹੈ ਅਤੇ ਇਸ ਲਈ ਹੀ ਅਸੀਂ PAE Code of Conduct.ਨੂੰ ਅਪਣਾਇਆ ਹੈ।
ਉਹ ਕਰਮਚਾਰੀ ਜਿੰਨ੍ਹਾਂ ਨੂੰ ਕੋਡ ਦੀ ਉਲੰਘਣਾ ਬਾਰੇ ਸ਼ੱਕ ਹੈ ਜਾਂ ਜੋ ਕੋਡ ਦੀ ਉਲੰਘਣਾ ਬਾਰੇ ਜਾਣਕਾਰੀ ਰੱਖਦੇ ਹਨ, ਉਹਨਾਂ ਕਰਮਚਾਰੀਆਂ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਰਮਚਾਰੀਆਂ ਕੋਲ ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਇਸ ਕੋਡ ਨਾਲ ਸਬੰਧਤ ਕਿਸੇ ਚਿੰਤਾ ਜਾਂ ਘਟਨਾ ਦੀ ਰਿਪੋਰਟ ਕਰ ਸਕਦੇ ਹਨ। ਉਹ ਆਪਣੀਆਂ ਚਿੰਤਾਵਾਂ ਬਾਰੇ ਆਪਣੇ ਮੈਨੇਜਰ, ਉਨ੍ਹਾਂ ਦੇ ਪ੍ਰੋਗਰਾਮ ਖੇਤਰ ਸੁਵਿਧਾ ਸੁਰੱਖਿਆ ਅਧਿਕਾਰੀ, ਜਾਂ ਉਨ੍ਹਾਂ ਦੇ ਮਨੁੱਖੀ ਸਰੋਤ ਦੇ ਕਾਰੋਬਾਰ ਸਾਥੀ ਨਾਲ ਗੱਲਬਾਤ ਕਰ ਸਕਦੇ ਹਨ। ਇਸ ਵੈਬਸਾਈਟ ਰਿਪੋਰਟਿੰਗ ਪੇਜ ਦੀ ਵਰਤੋਂ ਕਰਦਿਆਂ ਕਰਮਚਾਰੀ ਲਾਈਟਹਾਊਸ ਸੇਵਾਵਾਂ ਨਾਲ ਵੀ ਸੰਪਰਕ ਕਰ ਸਕਦੇ ਹਨ। ਅਜਿਹੀਆਂ ਰਿਪੋਰਟਾਂ ਗੁਪਤ ਅਤੇ ਗੁਮਨਾਮ ਰੂਪ ਵਿੱਚ ਦਰਜ ਕੀਤੀਆਂ ਜਾ ਸਕਦੀਆਂ ਹਨ।
ਨਿਯਮਤ ਕਾਰੋਬਾਰੀ ਮਾਮਲੇ ਕਰਮਚਾਰੀ ਦੇ ਸੁਪਰਵਾਈਜ਼ਰ ਵੱਲ ਨਿਰਦੇਸ਼ਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਇਸ ਸੇਵਾ ਦੀ ਵਰਤੋਂ ਕਰਦਿਆਂ ਦਰਜ ਨਹੀਂ ਕੀਤਾ ਜਾਣਾ ਚਾਹੀਦਾ।